ਕਲਮ ਦਾ ਦਸਤੂਰ ਹੈ,
ਇੱਕ ਮੰਜ਼ਿਲ ਨੂੰ ਪਾਉਣ ਦਾ।
ਅੱਧਵਾਟੇ ਛੱਡੀ ਕਹਾਣੀ ਨੂੰ ,
ਅੰਜ਼ਾਮ ਤੱਕ ਪਹੁੰਚਾਉਣ ਦਾ।
ਇੱਕ ਅਨਜਾਣ ਸ਼ਹਿਰ ਵਿੱਚ ਗਵਾਚੇ ਹੋਏ
ਰਾਹੀ ਨੇ ਕੀਤੀ ਕੋਸ਼ਿਸ਼,
ਹਨੇਰੇ ਰਸਿਤਆਂ ਨੂੰ
ਚਾਨਣ ਨਾਲ ਪਸਾਰਨ ਦੀ।
ਪਰ ਲੱਖਾਂ ਰੂਹਾਂ ਦੀ ਤਰਾਂ ਉਹ ਵੀ,
ਥੱਕ ਹਾਰ ਕੇ ਬਹਿ ਗਿਆ ।
ਇੱਕ ਹੋਰ ਗੁੰਮਨਾਮ ਕਹਾਣੀ ਦਾ,
ਊਹ ਪਾਤਰ ਬਣ ਕੇ ਰਹਿ ਗਿਆ ।
ਜ਼ਿਗਰ ਤੇ ਵੱਜੀ ਸੱਟ ਨੇ ਮਜ਼ਬੂਰ ਕੀਤਾ,
ਸਭ ਲੁਟਾ ਕੇ ਜਾਣ ਲਈ।
ਸਮੇਂ ਦੀ ਦੀਵਾਰ ਟੱਪਕੇ,
ਯਾਦਾਂ ਦੀ ਹਰਿਆਲੀ ਵਿੱਚ
ਗੁੰਮ ਹੋ ਜਾਣ ਲਈ।
ਲਿਸ਼ਕਦੇ ਆਬ ਦੇ ਪਾਣੀਆਂ ਵਿੱਚ ਵੀ,
ਇਕੱਲਤ ਦਾ ਹੀ ਹਿਜ਼ਰ ਸੀ।
ਰੁਮਕਦੀਆਂ ਸਨ ਜੋ ਪੌਣਾਂ ਕਦੇ,
ਉਹ ਵੀ ਬਿਰਹੋਂ ਦਾ ਹੀ ਦਰਦ ਸੀ।
ਧੁੰਦਲੀ ਹੋਈ ਤਸਵੀਰ ਸੀ ਜੋ,
ਉਹ ਮੁੜ ਸੁਰਜੀਤ ਹੋ ਗਈ।
ਜ਼ਿੰਦਗੀ ਦੇ ਬੀਤੇ ਪਲਾਂ ‘ਚੋਂ ਹੀ ਸਹੀ,
ਕੁੱਝ ਖੁਸ਼ੀ ਤਾਂ ਨਸੀਬ ਹੋ ਗਈ।
ਯਾਦਾਂ ਦਾ ਉਗਿਆ ਸੂਰਜ ਜਦੋਂ,
ਪਹੁ ਫੁਟਾਲਾ ਨਿਸਰ ਗਿਆ।
ਚਾਨਣੀ ਰਾਤ ਦੀਆਂ ਪਲਕਾਂ ਵਿਚਲਾ,
ਹਰ ਹਨੇਰਾ ਵਿਸਰ ਗਿਆ।


ur blog is awsum poonam :D
ReplyDeletethanq Amrit. means a lot buddy!
ReplyDelete