ਜੀਵਨ ਦਰਪਣ ਘੱਲ ਸੱਦਿਆ ਸੁਨੇਹੜਾ
ਝਾਕ ਅਤੀਤੀ ਮਾਰਨ ਲਈ
ਯਾਦਾਂ ਦੀ ਅਮੀਰੀ ਵਿਚੋਂ
ਕੁੱਝ ਜਿੱਤਣ ਤੇ ਕੁੱਝ ਹਾਰਨ ਲਈ
ਆਲਣੇ ਦੇ ਵਿੱਚ ਮੂੰਦੀਆਂ ਅੱਖੀਆਂ
ਡਿੱਠਾ ਜਦ ਅਥਾਹ ਅਸਮਾਂ
ਸ਼ਿਕਰਿਆਂ ਦੇ ਨਾਲ ਪੈ ਗਈ ਯਾਰੀ
ਝੱਟ ਵਿਸਰਿਆ ਆਪਣਾ ਮੁਲਖ ਗਰਾਂ
ਜਿੰਦ ਪਰਿੰਦਾ ਉੱਡਣ ਲੱਗਿਆ
ਆਸਾਂ ਦੇ ਖੰਭ ਖਿਲਾਰੀ
ਮੋਤੀਆਂ ਦਾ ਜਿਸ ਚੋਗ ਚੁਗਾਇਆ
ਤਿਸ ਵੱਲ ਉਡਾਰੀ ਮਾਰੀ
ਦੁੱਖਾਂ ਦੇ ਝੱਖੜ ਵਿੱਚ ਘਿਰ
ਜਦ ਹਾਕ ਅੱਲਾਹ ਨੂੰ ਮਾਰੀ
ਨਾ ਬੁੱਲੇ ਦੇ ਮੁਰਸ਼ਦ ਸੁਣਿਆ
ਨਾ ਵਾਰਿਸ ਦੀ ਕਬਰ ਪੁਕਾਰੀ
No comments:
Post a Comment